Skip to content

Daily practiceਰੋਜ਼ਾਨਾ ਅਭਿਆਸ

Reflect on today’s practiceਅੱਜ ਦੇ ਅਭਿਆਸ ਦੀ ਪੜਚੋਲ

Let us reflect on our practice each day, a simple reminder that doing this practice is important, because it transforms us.ਆਓ ਹਰ ਰੋਜ਼ ਆਪਣੇ ਅਭਿਆਸ ਦੀ ਪੜਚੋਲ ਕਰੀਏ — ਇੱਕ ਸਧਾਰਨ ਯਾਦ-ਦਹਾਨੀ ਕਿ ਇਹ ਅਭਿਆਸ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਬਦਲ ਦਿੰਦਾ ਹੈ।

Week 33 · Sep 20 – 26, 2026Current practice — Answer for today

As we all know, another name of God or creator is love. And He creates love. All His creation is an expression of His love. He created us, and out of Him only love gets created. So we all are, in truth, love. Our faces should be faces of love. But we have lost our true faces because we became disconnected with our self. That's why these faces are insecure, fearful, unpeaceful, angry, and faces of complaints. We must reclaim our faces by connecting ourselves with our true self within. In order to do that, let us please close our eyes and lower our head towards our heart area. Recognize that our dancing hearts, our dancing pulse, are the acts of the creator. With a lowered head, looking at the dancing heart, now feel your face. Is it a face of anger? Is it a face of complaints? Is it a face of fear? We want to make our faces consciously loving faces. Make your lips as if they are ready to smile. Feel that our face is peaceful, ready to smile, full of love for the Divine and full of gratitude. With every dance of the heart, we are going to express our gratitude to the very power who created us and who is dancing through the heart. With every dance step of the heart, say to that power: grateful, grateful, grateful, so grateful…. Make sure that the expression on our face is loving and feeling of gratefulness. When we open our eyes, don’t open them abruptly. Open them silently, feeling that your face is smiling, your face is peaceful, your face is full of gratefulness.

ਜੀ ਸਾਰਿਆਂ ਨੂੰ ਬਹੁਤ ਹੀ ਅਦਬ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਇਸਲਾਮੋਅਲੈਕਮ ਤੇ ਸ਼ੁਭ ਦਿਨ ਹੋਵੇ। ਜੀ ਆਪਾਂ ਜਾਣਦੇ ਹਾਂ ਕਿ ਪਰਮਾਤਮਾ ਦੇ, ਅਕਾਲਪੁਰਖ ਦੇ ਬਹੁਤ ਸਾਰੇ ਨਾਵਾਂ ਵਿਚੋਂ ਇੱਕ ਨਾਮ ਹੈ ਪਿਆਰ ਨਮੋ ਰਾਗ ਰੂਪੇ। ਉਹ ਪਿਆਰਾ ਦਾ ਪਿਆਰ ਹੈ। ਉਹ ਪਿਆਰ ਹੈ ਅਤੇ ਪਿਆਰ ਹੀ ਪੈਦਾ ਕਰਦਾ ਹੈ। ਆਪਾਂ ਸਾਰੇ ਉਹਦੇ ਪਿਆਰ ਦਾ ਪ੍ਰਗਟਾਵਾਂ ਹਾਂ, ਆਪਾਂ ਸਾਰੇ ਪਿਆਰ ਹਾਂ ਕਿਉਂਕਿ ਪਿਆਰ ਵਿਚੋਂ ਉਪਜੇ ਹਾਂ ਅਤੇ ਪਿਆਰ ਹੀ ਪਿਆਰ ਵਿਚੋਂ ਉਪਜ ਸਕਦਾ ਹੈ। ਉਹ ਪਿਆਰ ਪੈਦਾ ਕਰਦਾ ਹੈ ਅਤੇ ਆਪਣੀ ਸਾਰੀ ਰਚਨਾ ਨੂੰ ਬਹੁਤ ਪਿਆਰ ਕਰਦਾ ਹੈ। ਆਪਾਂ ਸਾਰੇ ਉਹਦੀ ਰਚਨਾ ਹਾਂ। ਆਪਾਂ ਸਾਰਿਆਂ ਨੂੰ ਉਹ ਬੇਹੱਦ ਪਿਆਰ ਕਰਦਾ ਹੈ। ਪਰ ਆਪਣੇ ਜੋ ਚਿਹਰੇ ਹਨ, ਇਹ ਹਮੇਸ਼ਾਂ ਫਰੇ ਫਰੇ ਜਿਹੇ, ਅਸ਼ਾਂਤ ਜਿਹੇ, ਕ੍ਰੋਧਾਂ ਵਾਲੇ ਅਤੇ ਸ਼ਿਕਾਇਤਾਂ ਭਰੇ, ਇਹ ਆਪਣੇ ਅਸਲ ਚਿਹਰੇ ਨਹੀਂ ਹਨ। ਆਪਣੇ ਅਸਲ ਚਿਹਰੇ ਤਾਂ ਪਿਆਰਾਂ ਵਾਲੇ ਹਨ ਕਿਉਂਕਿ ਆਪਾਂ ਪਿਆਰ ਹਾਂ, ਆਪਾਂ ਇਹ ਸਰੀਰ ਨਹੀਂ ਹਾਂ। ਆਪਣੇ ਅਸਲ ਚਿਹਰੇ ਤਾਂ ਬਹੁਤ ਸ਼ਾਂਤ ਅਤੇ ਸ਼ੁਕਰਾਨਿਆਂ ਭਰੇ ਸਨ ਪਰ ਆਪਾਂ ਉਹ ਅਸਲ ਚਿਹਰੇ ਗਵਾ ਲਏ, ਕਿਉਂ, ਕਿਉਂਕਿ ਆਪਾਂ ਆਪਣੇ ਆਪ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ। ਹੁਣ ਆਪਾਂ ਆਪਣੇ ਆਪ ਨਾਲ ਜੁੜੇ ਹੋਏ ਨਹੀਂ ਹਾਂ। ਆਪਾਂ ਹੁਣ ਫਿਰ ਦੁਬਾਰਾ ਆਪਣੇ ਆਪ ਨਾਲ ਰਿਸ਼ਤਾ ਪੈਦਾ ਕਰਨਾ ਅਤੇ ਫਿਰ ਦੇਖਣਾ ਕਿ ਆਪਾਂ ਕਿੰਨੇ ਪਿਆਰਾਂ ਭਰੇ ਹਾਂ। ਜੋ ਆਪਣਾ ਦਿਲ ਦਿਨ ਰਾਤ ਧੜਕ ਰਿਹਾ ਹੈ, ਆਪਣੀ ਨਬਜ਼ ਦਿਨ ਰਾਤ ਚਲ ਰਹੀ ਹੈ ਅਤੇ ਜੋ ਹੋਰ ਲੱਖਾਂ ਕੰਮ ਆਪਣੇ ਸਰੀਰ ਦੇ ਹੋ ਰਹੇ ਹਨ, ਉਹ ਪਰਮਾਤਮਾ ਕਰ ਰਿਹਾ ਹੈ। ਆਪਣੀ ਖਾਂਦੀ ਰੋਟੀ ਨੂੰ ਖੂਨ ਵਿੱਚ ਬਦਲਦਾ ਹੈ, ਆਪਣਾ ਦਿਲ ਧੜਕਾ ਰਿਹਾ ਹੈ। ਪਰਮਾਤਮਾ ਦੀ ਹਾਜ਼ਰੀ ਜ਼ਾਹਰਾਂ ਹੈ। ਹੁਣ ਆਪਾਂ ਨੇਤਰ ਬੰਦ ਕਰਕੇ, ਸਿਰ ਹੇਠਾਂ ਨੂੰ ਝੁਕਾ ਕੇ ਧੜਕਦੇ ਦਿਲ ਨੂੰ ਮਹਿਸੂਸ ਕਰਨਾ ਅਤੇ ਅਨੁਭਵ ਕਰਨਾ ਕਿ ਮੇਰਾ ਦਿਲ ਪਰਮਾਤਮਾ ਧੜਕਾ ਰਿਹਾ ਹੈ। ਉਹਨਾਂ ਦਾ ਸ਼ੁਕਰਾਨਾ ਕਰਨਾ ਕਿ ਉਹਨਾਂ ਨੇ ਆਪਾਂ ਨੂੰ ਮਾਨਸ ਦੇਹੀ ਬਖ਼ਸ਼ੀ, ਸਭ ਕੁਝ ਬਖ਼ਸ਼ਿਆ। ਹਿਰਦੇ ਅੱਗੇ ਸਿਰ ਝੁਕਾਉਣਾ ਅਤੇ ਬੰਦ ਅੱਖਾਂ ਨਾਲ ਆਪਣੇ ਚਿਹਰੇ ਨੂੰ ਮਹਿਸੂਸ ਕਰਨਾ ਅਤੇ ਦੇਖਣਾ ਕਿ ਕੀ ਮੇਰਾ ਚਿਹਰਾ ਕ੍ਰੋਧ ਵਾਲਾ ਹੈ ਜਾਂ ਸ਼ਿਕਾਇਤਾਂ ਵਾਲਾ ਹੈ ਜਾਂ ਫਰਿਆ ਫਰਿਆ ਹੈ। ਆਪਾਂ ਹੁਣ ਜਾਗ ਕੇ ਆਪਣਾ ਚਿਹਰਾ ਪਿਆਰਾਂ ਵਾਲਾ ਬਣਾਉਣਾ, ਮੁਸਕਰਾਉਂਦਾ, ਸ਼ਾਂਤ ਅਤੇ ਸ਼ੁਕਰਾਨਿਆਂ ਭਰਿਆ। ਬੰਦ ਅੱਖਾਂ ਨਾਲ ਚੰਗੀ ਤਰ੍ਹਾਂ ਮਹਿਸੂਸ ਕਰਨਾ ਕਿ ਮੇਰਾ ਮੂੰਹ ਕਿਸ ਤਰ੍ਹਾਂ ਦਾ ਲੱਗਦਾ ਹੈ। ਆਪਣਾ ਅਸਲੀ ਚਿਹਰਾ ਇਹ ਹੈ, ਮੁਸਕਰਾਉਂਦਾ, ਸ਼ਾਂਤ ਅਤੇ ਸ਼ੁਕਰਾਨਿਆਂ ਭਰਿਆ। ਬੰਦ ਅੱਖਾਂ ਨਾਲ ਇਸ ਬਦਲੇ ਹੋਏ ਚਿਹਰੇ ਨਾਲ ਆਪਣੇ ਧੜਕਦੇ ਦਿਲ ਨੂੰ ਦੇਖਣਾ ਅਤੇ ਹਰ ਧੜਕਣ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਸੁਰਤੀ ਨਾਲ ਪਰਮਾਤਮਾ ਨੂੰ ਕਹਿਣਾ ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ। ਮਹਿਸੂਸ ਕਰਨਾ ਕਿ ਆਪਣਾ ਅੰਦਰ ਬੜਾ ਨਿਰਮਲ ਹੋ ਰਿਹਾ ਹੈ। ਜੇ ਆਪਾਂ ਹੋਰ ਨੇੜੇ ਹੋ ਕੇ ਆਖਾਂਗੇ ਤਾਂ ਆਪਾਂ ਨੂੰ ਮਹਿਸੂਸ ਹੋਊ ਕਿ ਆਪਣੀਆਂ ਅੱਖਾਂ ਵਿੱਚ ਸ਼ੁਕਰਾਨੇ ਦੇ ਹੰਝੂ ਆ ਰਹੇ ਹਨ। ਇਹ ਅਭਿਆਸ ਆਪਾਂ ਦਿਨ ਵਿੱਚ ਕਈ ਵਾਰ ਕਰਨਾ ਅਤੇ ਹਰ ਰੋਜ਼ ਕਰਨਾ। ਇਸ ਅਭਿਆਸ ਦਾ ਅਨੁਭਵ www.hkl.org ਤੇ ਜ਼ਰੂਰ ਸਾਂਝਾ ਕਰਨਾ। ਇਸ ਤਰ੍ਹਾਂ ਨਾਲ ਆਪਾਂ ਨੂੰ ਯਾਦ ਰਹੇਗਾ ਕਿ ਮੈਂ ਹਰ ਰੋਜ਼ ਦਿਨ ਵਿੱਚ ਕਈ ਵਾਰ ਪਰਮਾਤਮਾ ਨੂੰ ਮਿਲਣਾ ਹੈ। ਇਸ ਤਰ੍ਹਾਂ ਕਰਨ ਨਾਲ ਆਪਾਂ ਦੇਖਾਂਗੇ ਕਿ ਆਪਣੇ ਅੰਦਰ ਵਿੱਚ ਹੈਰਾਨੀਜਨਕ ਬਦਲਾਅ ਆ ਰਿਹਾ ਹੈ। ਰੱਬ ਰਾਖਾ…


How did your practice go today?ਅੱਜ ਤੁਹਾਡਾ ਅਭਿਆਸ ਕਿਵੇਂ ਰਿਹਾ?

Choose one answer above

Anonymous, no sign-up. One answer per day. ਗੁਮਨਾਮ, ਕੋਈ ਸਾਈਨ-ਅੱਪ ਨਹੀਂ। ਹਰ ਰੋਜ਼ ਇੱਕ ਜਵਾਬ।